ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕਲਾਕਾਰ / ਆਭਾਰ / ਸਿਰਲੇਖ ਦਿਖਾਉਣ ਬਾਰੇ ਅਡਵਾਇਜ਼ਰੀ (ਸਲਾਹ) ਜਾਰੀ

Posted On: 14 JUN 2019 4:30PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੇ ਅਨੇਕ ਟੈਲੀਵਿਜ਼ਨ ਚੈਨਲ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੇ ਟੈਲੀਵਿਜ਼ਨ ਸੀਰੀਅਲਾਂ ਦੇ ਕਲਾਕਾਰ / ਆਭਾਰ (ਕ੍ਰੈਡਿਟ)/ ਸਿਰਲੇਖ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਦਿਖਾਉਂਦੇ ਹਨ । ਇਸ ਪ੍ਰਕ੍ਰਿਆ ਨਾਲ ਅਜਿਹੇ ਲੋਕ ਟੈਲੀਵਿਜ਼ਨ ਸੀਰੀਅਲਾਂ/ ਪ੍ਰੋਗਰਾਮਾਂ ਕਲਾਕਾਰਾਂ ਦੇ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪ‍ਤ ਕਰਨ ਤੋਂ ਵੰਚਿਤ ਰਹਿ ਜਾਂਦੇ ਹਨ , ਜੋ ਕੇਵਲ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਜਾਣਦੇ ਹਨ ।

 

ਦੇਸ਼ ਦੇ ਦਰਸ਼ਕਾਂ ਤੱਕ ਪਹੁੰਚ ਵਧਾਉਣ ਅਤੇ ਉਨ੍ਹਾਂ ਨੂੰ ਲਾਭ ਦੇਣ ਲਈ ਮੰਤਰਾਲੇ ਨੇ ਸਾਰੇ ਪ੍ਰਾਈਵੇਟ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੇ ਟੈਲੀਵਿਜ਼ਨ ਸੀਰੀਅਲਾਂ ਦੇ ਕਲਾਕਾਰ / ਆਭਾਰ / ਸਿਰਲੇਖਾਂ ਬਾਰੇ ਜਾਣਕਾਰੀ ਹਿੰਦੀ ਅਤੇ ਉਸ ਖੇਤਰ ਦੀ ਭਾਸ਼ਾ ਵਿੱਚ ਦਿਖਾਉਣ ਬਾਰੇ ਵਿਚਾਰ ਕਰਨ



(Release ID: 1574744) Visitor Counter : 91


Read this release in: English