ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਮੰਤਰੀ ਮੰਡਲ ਨੇ ਸੈਂਟਰਲ ਲਿਸਟ ਵਿੱਚ ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀ) ਦੇ ਅੰਦਰ ਉਪ-ਵਰਗੀਕਰਣ ਲਈ ਬਣੀ ਕਮੇਟੀ ਦੇ ਕਾਰਜਕਾਲ ਨੂੰ ਦੋ ਮਹੀਨੇ ਦੇ ਵਾਧੇ ਦੀ ਪ੍ਰਵਾਨਗੀ ਦਿੱਤੀ

ਕਮਿਸ਼ਨ ਦੇ ਕਾਰਜਕਾਲ ਦੀ ਮਿਆਦ ਹੁਣ 31 ਜੁਲਾਈ 2019 ਤੱਕ ਵਧਾ ਦਿੱਤੀ ਗਈ

Posted On: 12 JUN 2019 11:19PM by PIB Chandigarh

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਸਮੁੱਚੇ ਵਿਕਾਸ ਲਈ ਪ੍ਰਤੀਬੱਧ ਹੈ।ਇਸ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਹੋਰ ਪਿਛੜੀਆਂ ਸ਼ੇਣੀਆਂ ਜਾਤੀਆਂ/ਭਾਈਚਾਰਿਆਂ ਵਿੱਚ ਲਾਭ ਦੀ ਬਰਾਬਰ ਵੰਡ ਦੀ ਜਰੂਰਤ ਨੂੰ ਦੇਖਦੇ ਹੋਏ ਸੰਵਿਧਾਨ ਦੇ ਆਰਟੀਕਲ 340 ਤਹਿਤ ਸੈਂਟਰਲ ਲਿਸਟ ਵਿੱਚ ਹੋਰ ਪਿਛੜੀਆਂ ਸ਼੍ਰੇਣੀਆਂ ਦੇ ਅੰਦਰ ਉਪ-ਵਰਗੀਕਰਣ ਦੇ ਮੁੱਦੇ ਦੀ ਜਾਂਚ ਕਰਨ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੋਰ ਪਿਛੜੀਆਂ ਸ਼੍ਰੇਣੀਆਂ ਦੇ ਉਪ-ਵਰਗੀਕਰਣ ਦੇ ਮੁੱਦੇ ਦੀ ਜਾਂਚ ਦੇ ਕਮਿਸ਼ਨ ਦਾ ਕਾਰਜਕਾਲ ਦੀ ਮਿਆਦ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਕੇ ਦੋ ਮਹੀਨੇ ਲਈ ਹੋਰ ਵਧਾਕੇ ਭਾਵ 31 ਜੁਲਾਈ 2019 ਤੱਕ ਕਰ ਦਿੱਤਾ ਹੈ।

ਕਮਿਸ਼ਨ ਦੇ ਕਾਰਜਕਾਲ ਦੀ ਮਿਆਦ ਵਿੱਚ ਇਹ ਛੇਵਾਂ ਵਾਧਾ ਹੈ ਜਿਸ ਦੀ ਮਿਆਦ 31 ਮਈ 2019 ਨੂੰ ਸਮਾਪਤ ਹੋ ਜਾਣੀ ਸੀ।

ਪ੍ਰਭਾਵ:

ਮਿਆਦ ਵਿੱਚ ਕੀਤੇ ਗਏ ਵਾਧੇ ਨਾਲ ਕਮਿਸ਼ਨ ਵੱਖ-ਵੱਖ ਹਿਤਧਾਰਕਾਂ ਨਾਲ ਵਿਆਪਕ ਵਿਚਾਰ-ਚਰਚਾ ਦੇ ਅਧਾਰ 'ਤੇ ਸੈਂਟਰਲ ਲਿਸਟ ਵਿੱਚ ਹੋਰ ਪਿਛੜੀਆਂ ਸ਼੍ਰੇਣੀਆਂ ਦੇ ਉਪ-ਵਰਗੀਕਰਣ ਦੇ ਮੁੱਦੇ ਦਾ ਮੁੱਲਾਂਕਣ ਕਰਨ 'ਚ ਸਮਰੱਥ ਹੋਵੇਗਾ।ਇਸ ਨਾਲ ਕਮਿਸ਼ਨ ਨੂੰ ਇਸ ਮੁੱਦੇ 'ਤੇ ਆਪਣੀ ਵਿਆਪਕ ਰਿਪੋਰਟ ਪੇਸ਼ ਕਰਨ ਵਿੱਚ ਮਦਦ ਮਿਲੇਗੀ।

********



(Release ID: 1574579) Visitor Counter : 74


Read this release in: English