ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤੀ ਮੈਡੀਕਲ ਪਰਿਸ਼ਦ (ਸੋਧ) ਬਿਲ, 2019 ਨੂੰ ਪ੍ਰਵਾਨਗੀ ਦਿੱਤੀ

ਬਿਲ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ

Posted On: 12 JUN 2019 10:50PM by PIB Chandigarh

ਦੇਸ਼ ਦੇ ਨਾਗਰਿਕਾਂ ਨੂੰ ਗੁਣਵੱਤਾਪੂਰਨ ਸਿਹਤ ਕਵਰੇਜ ਦੇਣ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਦਾ ਇਹ ਇੱਕ ਪ੍ਰਮੁੱਖ ਸਤੰਭ ਹੈ।

ਇਸ ਭਾਵਨਾ ਨੂੰ ਜੀਵਿਤ ਰੱਖਣ ਅਤੇ ਸਰਕਾਰ ਦੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਮੈਡੀਕਲ ਪਰਿਸ਼ਦ (ਸੋਧ) ਬਿਲ, 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬਿਲ ਸੰਸਦ ਦੇ ਨਿਯਮਾਂ ਰਾਹੀਂ ਭਾਰਤੀ ਮੈਡੀਕਲ ਪਰਿਸ਼ਦ (ਸੋਧ) ਦੂਜੇ ਆਰਡੀਨੈਂਸ, 2019 ਦਾ ਸਥਾਨ ਲਵੇਗਾ। ਬਿਲ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਕਦਮ ਨਾਲ ਦੇਸ਼ ਵਿੱਚ ਮੈਡੀਕਲ ਸਿੱਖਿਆ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਮੈਡੀਕਲ ਸਿੱਖਿਆ ਦੇ ਸੰਚਾਲਨ ਵਿੱਚ ਗੁਣਵੱਤਾ ਸੁਨਿਸ਼ਚਿਤ ਹੋ ਸਕੇਗੀ।

ਪ੍ਰਭਾਵ:

ਨਵੇਂ ਬਿਲ ਵਿੱਚ 26.9.2018 ਤੋਂ ਦੋ ਸਾਲ ਦੀ ਮਿਆਦ ਲਈ ਭਾਰਤੀ ਮੈਡੀਕਲ ਪਰਿਸ਼ਦ ਦੀ ਥਾਂ ਲੈਣ ਦੀ ਵਿਵਸਥਾ ਹੈ।

ਇਸ ਮਿਆਦ ਦੌਰਾਨ ਬੋਰਡ ਆਵ੍ ਗਵਰਨਰਸ ਭਾਰਤੀ ਮੈਡੀਕਲ ਪਰਿਸ਼ਦ ਐਕਟ, 1956 ਤਹਿਤ ਪ੍ਰਦਾਨ ਭਾਰਤੀ ਮੈਡੀਕਲ ਪਰਿਸ਼ਦ ਦੇ ਅਧਿਕਾਰਾਂ ਅਤੇ ਕਾਰਜਾਂ ਨੂੰ ਕਰੇਗਾ।

ਬੋਰਡ ਆਵ੍ ਗਵਰਨਰਸ ਦੇ ਮੈਂਬਰਾਂ ਦੀ ਸੰਖਿਆ ਮੌਜੂਦਾ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ।

****



(Release ID: 1574547) Visitor Counter : 47


Read this release in: English