ਮੰਤਰੀ ਮੰਡਲ

ਮੰਤਰੀ ਮੰਡਲ ਨੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ

Posted On: 12 JUN 2019 9:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ ਪੱਤਰ ਜਾਣੂ ਕਰਵਾਇਆ ਗਿਆ।

ਸਹਿਮਤੀ ਪੱਤਰ ਵਿੱਚ ਭਾਰਤ ਅਤੇ ਫਿਨਲੈਂਡ ਦਰਮਿਆਨ ਸੁਰੱਖਿਆ ਸਬੰਧੀ ਘਟਨਾਵਾਂ ਦਾ ਪਤਾ ਲਗਾਉਣ, ਸਮਾਧਾਨ ਕਰਨ ਅਤੇ ਰੋਕਥਾਮ ਬਾਰੇ ਗਿਆਨ ਅਤੇ ਅਨੁਭਵ ਦੇ ਅਦਾਨ-ਪ੍ਰਦਾਨ ਲਈ ਨਜ਼ਦੀਕੀ ਸਹਿਯੋਗ ਨੂੰ ਵਧਾਉਣ ਲਈ ਕੀਤਾ ਗਿਆ ਹੈ।

ਸਹਿਮਤੀ ਪੱਤਰ 'ਤੇ ਜਨਵਰੀ, 2019 ਵਿੱਚ ਹਸਤਾਖਰ ਕੀਤੇ ਗਏ ਸਨ।

****



(Release ID: 1574537) Visitor Counter : 61


Read this release in: English