ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਕਿਰਗਿਜ਼ਸਤਾਨ ਦਰਮਿਆਨ ਸਿਹਤ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 12 JUN 2019 9:28AM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਗਣਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕਿਰਗਿਜ਼ਸਤਾਨ ਗਣਰਾਜ ਦੇ ਸਿਹਤ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ 'ਤੇ ਦਸਤਖਤ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸਹਿਯੋਗ ਦਾ ਖੇਤਰ :

ਇਸ ਸਹਿਯੋਗ ਦੇ ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰ ਸ਼ਾਮਲ ਹਨ

ਸਿਹਤ ਦੇਖਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ;

ਗ਼ੈਰ ਸੰਚਾਰੀ ਰੋਗਾਂ,ਸੰਚਾਰੀ ਰੋਗਾਂ ਅਤੇ ਐਂਟੀ-ਮਾਈਕਰੋਬਿਅਲ ਪ੍ਰਤੀਰੋਧ;

ਹਸਪਤਾਲ ਪ੍ਰਬੰਧਨ ਪ੍ਰਣਾਲੀਆਂ ਅਤੇ ਹਸਪਤਾਲ ਸੂਚਨਾ ਪ੍ਰਣਾਲੀਆਂ ਦਾ ਵਿਕਾਸ;

ਜੱਚਾ ਅਤੇ ਬੱਚਾ ਸਿਹਤ;

ਮੈਡੀਕਲ ਖੋਜ

ਗੁਰਦੇ ਅਤੇ ਜਿਗਰ ਦੀ ਟਰਾਂਸਪਲਾਂਟੇਸ਼ਨ,ਕਾਰਡੀਅਕ ਸਰਜਰੀ,ਔਨਕੋਲੌਜੀ, ਆਰਥੋਪੈਡਿਕਸ ਜਾਂ ਹੱਡੀਆਂ ਦੇ ਰੋਗ ਦਾ ਇਲਾਜ ਅਤੇ ਟਰੌਮਾਟੈਲੋਜੀ ਆਦਿ ਵਿੱਚ ਅਨੁਭਵ ਦਾ ਅਦਾਨ-ਪ੍ਰਦਾਨ

ਸਿਹਤ ਖੇਤਰ ਵਿੱਚ ਮਾਨਵ ਸੰਸਾਧਨਾਂ ਦੀ ਸਮਰੱਥਾ ਸੁਧਾਰ;

ਦਵਾਈਆਂ ਅਤੇ ਮੈਡੀਕਲ ਉਪਕਰਨ ਸਰਕੂਲੇਸ਼ਨ ਦੇ ਖੇਤਰ ਵਿੱਚ ਜਾਣਕਾਰੀ ਅਤੇ ਅਨੁਭਵ ਦਾ ਅਦਾਨ-ਪ੍ਰਦਾਨ;

ਰੋਗਾਂ ਦੀ ਏਕੀਕ੍ਰਿਤ ਨਿਗਰਾਨੀ;

ਡਾਕਟਰਾਂ, ਨਰਸਾਂ ਅਤੇ ਆਈਟੀ ਮਾਹਿਰਾਂ ਦੇ ਅਨੁਭਵ ਅਦਾਨ-ਪ੍ਰਦਾਨ ਲਈ ਦੌਰੇ ਆਯੋਜਿਤ ਕਰਨਾ;

ਈ-ਹੈਲਥ (E-Health) ਬਾਰੇ ਵਿੱਚ ਅਨੁਭਵ ਅਦਾਨ-ਪ੍ਰਦਾਨ

ਸੂਚਨਾ-ਟੈਕਨੋਲੋਜੀਆਂ ਲਈ ਇੰਡੀਆ-ਕਿਰਗਿਜ਼ ਸੈਂਟਰ;

ਸਿਹਤ ਮਾਹਿਰਾਂ ਲਈ ਸਿਖਲਾਈ ਅਤੇ ਪੇਸ਼ੇਵਰ ਵਿਕਾਸ ਦੇ ਅਵਸਰ ਉਪਲੱਬਧ ਕਰਵਾਉਣਾ ਅਤੇ ਭਾਰਤ ਵਿੱਚ ਇੰਟਰਨਸ਼ਿਪ ਕਰਨਾ;

ਸਿਹਤ ਸੈਰ-ਸਪਾਟਾ, ਅਤੇ

ਆਪਸ ਵਿੱਚ ਜਿਹੜਾ ਫੈਸਲਾ ਹੋਵੇ,ਕਿਸੇ ਹੋਰ ਖੇਤਰ ਵਿੱਚ ਵੀ ਸਹਿਯੋਗ ਕਰਨਾ;

ਲਾਗੂਕਰਨ:

ਸਹਿਯੋਗ ਦੇ ਵੇਰਵੇ ਦਾ ਹੋਰ ਵਿਸਤਾਰ ਕਰਨ ਅਤੇ ਇਸ ਸਹਿਮਤੀ ਪੱਤਰ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇੱਕ ਵਰਕਿੰਗ-ਸਮੂਹ ਦਾ ਗਠਨ ਕੀਤਾ ਜਾਵੇਗਾ।

********



(Release ID: 1574536) Visitor Counter : 55


Read this release in: English