ਮੰਤਰੀ ਮੰਡਲ

ਮੰਤਰੀ ਮੰਡਲ ਨੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਕੌਸਟਾ ਰੀਕਾ ਦਰਮਿਆਨ ਇਰਾਦਾ ਪੱਤਰ ਦੀ ਸੂਚਨਾ ਨੂੰ ਪ੍ਰਵਾਨਗੀ ਦਿੱਤੀ

Posted On: 12 JUN 2019 9:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਕੌਸਟਾ ਰੀਕਾ ਦਰਮਿਆਨ ਇਰਾਦਾ ਪੱਤਰ 'ਤੇ ਹਸਤਾਖਰ ਕਰਨ ਸਬੰਧੀ ਜਾਣੂ ਕਰਵਾਇਆ ਗਿਆ।

ਇਰਾਦਾ ਪੱਤਰ 'ਤੇ ਸਾਇੰਸ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨ (ਨਵੀਨਤਾ) ਲਈ ਸਹਿਯੋਗ ਦੇ ਏਜੰਡੇ 'ਤੇ ਕੰਮ ਕਰਨ ਲਈ ਬਾਇਓਟੈਕਨੋਲੋਜੀ ਸਿੱਖਿਆ, ਸਿਖਲਾਈ ਅਤੇ ਖੋਜ ਦੇ ਖੇਤਰ ਲਈ ਪੁਖਤਾ ਰਣਨੀਤਕ ਯੋਜਨਾ ਬਣਾਉਣ ਲਈ ਹਸਤਾਖਰ ਕੀਤੇ ਗਏ ਹਨ।

ਇਰਾਦਾ ਪੱਤਰ 'ਤੇ ਮਾਰਚ, 2019 ਵਿੱਚ ਹਸਤਾਖਰ ਕੀਤੇ ਗਏ ਸਨ।

*****


(Release ID: 1574350) ਵਿਜ਼ੀਟਰ ਕਾਊਂਟਰ : 100
Read this release in: English