ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮੰਤਰੀ ਮੰਡਲ ਨੂੰ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਹਿਮਤੀ ਪੱਤਰ ਤੋਂ ਅਵਗਤ ਕਰਵਾਇਆ ਗਿਆ

Posted On: 15 APR 2019 2:42PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਈ 2018 ਵਿੱਚ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ

ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਕੂਟਨੀਤੀ ਵਿੱਚ ਇਨੋਵੇਸ਼ਨ ਲਈ ਸਹਿਯੋਗ ਸਬੰਧੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਗਏ ਸਨ। ਇਸ ਦਾ ਉਦੇਸ਼ ਬਾਇਓਟੈਕਨੋਲੋਜੀ ਸਿੱਖਿਆ, ਟਰੇਨਿੰਗ ਅਤੇ ਖੋਜ ਦੇ ਖੇਤਰ ਵਿੱਚ ਠੋਸ ਰਣਨੀਤਕ ਯੋਜਨਾ ਵਿਕਸਿਤ ਕਰਨਾ ਹੈ।

ਸਹਿਯੋਗ ਦੇ ਪ੍ਰਮੁੱਖ ਖੇਤਰ ਹਨ -

ਬਾਇਓਮੈਡੀਸਨ ਅਤੇ ਸਿਹਤ, ਵਿਸ਼ੇਸ਼ ਤੌਰ ਤੇ ਬਾਇਓਟੈੱਕ ਅਧਾਰਤ ਉਤਪਾਦ

ਖੇਤੀਬਾੜੀ ਪ੍ਰਜਨਨ ਪਿਰਤਾਂ ।

ਬਾਇਓਫਿਊਲ ਅਤੇ ਬਾਇਓ-ਊਰਜਾ

ਨੈਨੋਟੈਕਨੋਲੋਜੀ ਅਤੇ ਬਾਇਓਇੰਸਟਰੂਮੈਂਟੇਸ਼ਨ

ਜੈਵ ਵਿਵਿਧਤਾ ਅਤੇ ਵਰਗੀਕਰਨ ਵਿਗਿਆਨ (Biodiversity and Taxonomy)

****



(Release ID: 1570764) Visitor Counter : 51


Read this release in: English