ਜਲ ਸੰਸਾਧਨ,ਦਰਿਆ ਵਿਕਾਸ ਅਤੇ ਗੰਗਾ ਕਾਇਆ-ਕਲਪ ਮੰਤਰਾਲਾ

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦਾ ਜਲ ਪੱਧਰ 2% ਘਟਿਆ

प्रविष्टि तिथि: 30 NOV 2018 3:07PM by PIB Chandigarh

Water storage level of 91 major reservoirs of the country goes down by two percent

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦਾ ਜਲ ਪੱਧਰ 2% ਘਟਿਆ

 

29 ਨਵੰਬਰ, 2018 ਨੂੰ ਸਮਾਪਤ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 98.353 ਬੀਸੀਐੱਮ (ਅਰਬ ਘਣ ਮੀਟਰ) ਜਲ ਭੰਡਾਰ ਹੋਇਆ। ਇਹ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 61% ਹੈ। 22 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਜਲ ਭੰਡਾਰ 63% ਸੀ। 29 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 99% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 95% ਹੈ।

ਇਨ੍ਹਾਂ 91 ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 161.993 ਬੀਸੀਐੱਮ ਹੈ, ਜੋ ਸਮੁੱਚੇ ਤੌਰਤੇ ਦੇਸ਼ ਦੀ ਅਨੁਮਾਨਤ ਕੁੱਲ ਜਲ ਭੰਡਾਰਨ ਸਮਰੱਥਾ 257.812 ਬੀਸੀਐੱਮ ਦਾ ਲਗਭਗ 63% ਹੈ। ਇਨ੍ਹਾਂ 91ਜਲ ਭੰਡਾਰਾਂ ਵਿੱਚੋਂ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਤ ਸਮਰੱਥਾ ਨਾਲ ਪਣ-ਬਿਜਲੀ ਲਾਭ ਦਿੰਦੇ ਹਨ।

ਖੇਤਰਵਾਰ ਭੰਡਾਰਨ ਸਥਿਤੀ : -

ਉੱਤਰੀ ਖੇਤਰ

ਉੱਤਰੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਉਂਦੇ ਹਨ। ਇਸ ਖੇਤਰ ਵਿੱਚ 18.01 ਬੀਸੀਐੱਮ ਦੀ ਕੁੱਲ ਭੰਡਾਰਨ ਸਮਰੱਥਾ ਵਾਲੇ 6 ਜਲ ਭੰਡਾਰ ਹਨ, ਜੋ ਸੈਂਟਰਲ ਵਾਟਰ ਕਮਿਸ਼ਨ(ਸੀਡਬਲਿਊਸੀ) ਦੀ ਨਿਗਰਾਨੀ ਵਿੱਚ ਹਨ। ਇਨ੍ਹਾਂ ਜਲ ਭੰਡਾਰਾਂ ਵਿੱਚ ਕੁੱਲ ਉਪਲੱਬਧ ਭੰਡਾਰਨ 14.36 ਬੀਸੀਐੱਮ ਹੈ, ਜੋ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 80% ਸੀ। ਪਿਛਲੇ ਸਾਲ ਇਸੇ ਮਿਆਦ ਵਿੱਚ ਭੰਡਾਰਨ 66% ਸੀ। ਪਿਛਲੇ 10 ਸਾਲ ਦਾ ਔਸਤ ਭੰਡਾਰਨ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 68% ਸੀ। ਇਸੇ ਤਰ੍ਹਾਂ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਚਾਲੂ ਸਾਲ ਵਿੱਚ ਭੰਡਾਰਨ ਵੱਧ ਹੈ ਅਤੇ ਇਹ ਪਿਛਲੇ 10 ਸਾਲ ਦੀ ਇਸੇ ਮਿਆਦ ਦੌਰਾਨ ਰਹੇ ਔਸਤ ਭੰਡਾਰਨ ਤੋਂ ਵੀ ਬਿਹਤਰ ਹੈ।

****


(रिलीज़ आईडी: 1554294) आगंतुक पटल : 32