ਮੰਤਰੀ ਮੰਡਲ
ਮੰਤਰੀ ਮੰਡਲ ਨੇ ਇੰਡੀਅਨ ਬਿਊਰੋ ਆਵ੍ ਮਾਈਨਜ਼ (ਆਈਬੀਐੱਮ) ਦੇ ਪੁਨਰਗਠਨ ਸੰਯੁਕਤ ਸਕੱਤਰ ਧਰ ਅਤੇ ਉਸ ਤੋਂ ਉੱਪਰ ਦੀਆਂ ਅਸਾਮੀਆਂ ਕਾਇਮੀ, ਸਮਾਪਤੀ ਅਤੇ ਅੱਪਗ੍ਰੇਡਸ਼ਨ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
02 MAY 2018 6:28PM by PIB Chandigarh
Cabinet approves Restructuring of the Indian Bureau of Mines (IBM) – creation, abolition & upgradation of posts of Joint Secretary-level and above
ਮੰਤਰੀ ਮੰਡਲ ਨੇ ਇੰਡੀਅਨ ਬਿਊਰੋ ਆਵ੍ ਮਾਈਨਜ਼ (ਆਈਬੀਐੱਮ) ਦੇ ਪੁਨਰਗਠਨ ਸੰਯੁਕਤ ਸਕੱਤਰ ਧਰ ਅਤੇ ਉਸ ਤੋਂ ਉੱਪਰ ਦੀਆਂ ਅਸਾਮੀਆਂ ਕਾਇਮੀ, ਸਮਾਪਤੀ ਅਤੇ ਅੱਪਗ੍ਰੇਡਸ਼ਨ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇੰਡੀਅਨ ਬਿਊਰੋ ਆਵ੍ ਮਾਈਨਜ਼ ਦਾ ਪੁਨਰਗਠਨ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਇਸ ਵਿੱਚ ਸੰਯੁਕਤ ਪੱਧਰ ਜਾਂ ਇਸ ਤੋਂ ਉੱਪਰ ਦੀਆਂ ਕੁਝ ਅਸਾਮੀਆਂ ਕਾਇਮ, ਖਤਮ ਜਾਂ ਅੱਪਗ੍ਰੇਡ ਕੀਤੀਆਂ ਗਈਆਂ। ਇੰਡੀਅਨ ਬਿਊਰੋ ਆਵ੍ ਮਾਈਨਜ਼ ਦੇ ਕਾਡਰ ਦੀ ਕੁੱਲ ਗਿਣਤੀ 1477 ਹੀ ਰੱਖੀ ਗਈ ਹੈ।
ਪੁਨਰਗਠਨ ਨਾਲ ਆਈਬੀਐੱਮ ਆਪਣਾ ਕੰਮਕਾਜ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕੇਗਾ ਅਤੇ ਖਾਨਾਂ ਦੇ ਖੇਤਰ ਵਿਚ ਸੁਧਾਰ ਅਤੇ ਰੈਗੂਲੇਸ਼ਨ ਹੋ ਸਕਣਗੇ। ਇਸ ਨਾਲ ਆਈਬੀਐੱਮ ਵਲੋਂ ਆਈ ਟੀ ਅਤੇ ਅਤੇ ਪੁਲਾੜ ਤੈਕਨੋਲੋਜੀ ਅਪਣਾਈ ਜਾ ਸਕੇਗੀ ਜਿਸ ਨਾਲ ਮਿਨਰਲ ਰੈਗੂਲੇਸ਼ਨ ਅਤੇ ਵਿਕਾਸ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਅਸਾਮੀਆਂ ਵਿੱਚ ਵਾਧੇ ਘਾਟੇ ਨਾਲ ਫੈਸਲਾ ਲੈਣ ਦੇ ਕੰਮ ਵਿੱਚ ਕਾਫੀ ਸੁਧਾਰ ਆਵੇਗਾ ਅਤੇ ਸੰਗਠਨ ਦੀ ਜਵਾਬਦੇਹੀ ਵਧੇਗੀ।
ਪ੍ਰਭਾਵ
ਇਸ ਪ੍ਰਸਤਾਵ ਨਾਲ ਤਕਨੀਕੀ ਵਿਅਕਤੀਆਂ ਲਈ ਉੱਚ ਜ਼ਿੰਮੇਵਾਰੀ ਵਾਲੇ ਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਉਹ ਖਾਨਾਂ ਦੇ ਖੇਤਰ ਵਿੱਚ ਤੇਜ਼ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣਗੇ। ਇਸ ਨਾਲ ਇਸ ਖੇਤਰ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਆਈਬੀਐੱਮ ਦੀ ਸੁਧਰੀ ਹੋਈ ਅਤੇ ਤੇਜ਼ ਕਾਰਗੁਜ਼ਾਰੀ ਨਾਲ ਖਾਨਾਂ ਦੇ ਖੇਤਰ ਨੂੰ ਲਾਭ ਪੁੱਜੇਗਾ।
ਵੇਰਵੇ
ਆਈਬੀਐੱਮ ਵਿੱਚ ਸੰਯੁਕਤ ਸਕੱਤਰ ਦੇ ਪੱਧਰ ਤੱਕ ਜੋ ਕੁਝ ਅਸਾਮੀਆਂ ਦੀ ਅੱਪਗ੍ਰੇਡੇਸ਼ਨ, ਕਾਇਮੀ ਅਤੇ ਸਮਾਪਤੀ ਹੋਈ ਹੈ, ਉਹ ਹੇਠ ਲਿਖੇ ਅਨੁਸਾਰ ਹੈ—
ਲੈਵਲ 15 ਵਿੱਚ ਚੀਫ ਕੰਟਰੋਲਰ ਆਵ੍ ਮਾਈਨਜ਼ ਦੀ ਇਕ ਅਸਾਮੀ ਕਾਇਮ ਹੋਈ ਹੈ ਅਤੇ ਲੈਵਲ 14 ਦੇ ਪੱਧਰ ਉੱਤੇ ਕੰਟਰੋਲਰ ਆਵ੍ ਮਾਈਨਜ਼ ਦੀਆਂ 3 ਅਸਾਮੀਆਂ ਕਾਇਮ ਹੋਈਆਂ ਹਨ।
11 ਅਸਾਮੀਆਂ ਅੱਪਗ੍ਰੇਡ ਹੋਈਆਂ ਜਿਵੇਂ ਕਿ ਲੈਵਲ 15 ਤੋਂ 16 ਦੇ ਪੱਧਰ ਉੱਤੇ 1 ਅਸਾਮੀ ਕੰਟਰੋਲਰ ਜਨਰਲ ਦੀ, ਲੈਵਲ 14 ਅਤੇ 15 ਵਿਚੋਂ 2 ਅਸਾਮੀਆਂ (ਪ੍ਰਤੀ) ਚੀਫ ਕੰਟਰੋਲਰ ਆਵ੍ ਮਾਈਨਜ਼ ਅਤੇ ਡਾਇਰੈਕਟਰ (ਓਰ ਡਰੈਸਿੰਗ) ਡਰੈਸਿੰਗ) ਦੀ, 8 ਅਸਾਮੀਆਂ (5 ਕੰਟਰੋਲਰ ਆਵ੍ ਮਾਈਨਜ਼, ਚੀਫ ਮਿਨਰਲ ਇਕਨੌਮਿਸਟ ਦੀ 1ਪ੍ਰਤੀ, ਚੀਫ ਓਰ ਡਰੈਸਿੰਗ ਅਫਸਰ ਅਤੇ ਚੀਫ ਮਾਈਨਿੰਗ ਜੀਆਲੋਜਿਸਟ) ਦੀ ਮੌਜੂਦਾ ਪੱਧਰ 13 ਏ ਅਤੇ 14 ਵਿੱਚੋਂ ਅਤੇ
ਲੈਵਲ 14 ਵਿੱਚੋਂ 1 ਮੌਜੂਦਾ ਕਾਡਰ ਪੋਸਟ ਡਿਪਟੀ ਡਾਇਰੈਕਟਰ ਜਨਰਲ (ਸਟੈਟਿਸਟਿਕਸ) ਅਤੇ 1 ਇੰਡੀਅਨ ਸਟੈਟੀਕਲ ਸਰਵਿਸ ਅਫਸਰ ਦੀ ਪੇ ਮੈਟਰਿਕਸ ਵਿੱਚੋਂ ਖਤਮ ਕੀਤੀ ਗਈ।
(रिलीज़ आईडी: 1531050)
आगंतुक पटल : 44