ਉਪ ਰਾਸ਼ਟਰਪਤੀ ਸਕੱਤਰੇਤ

ਸਿੱਖਿਆ ,ਦੁਨੀਆ ਨੂੰ ਬਦਲਣ ਲਈ ਇਸਤੇਮਾਲ ਕੀਤਾ ਜਾ ਸਕਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ : ਉਪ ਰਾਸ਼ਟਰਪਤੀ

प्रविष्टि तिथि: 27 FEB 2018 3:12PM by PIB Chandigarh

Education is the most powerful weapon which can be use to change the world: Vice President

Future of the country is dependent on the strong foundations laid by literacy and education;

Inaugurates the Golden Jubilee Celebrations of Maitreyi College

 

ਸਿੱਖਿਆ ,ਦੁਨੀਆ ਨੂੰ ਬਦਲਣ ਲਈ ਇਸਤੇਮਾਲ ਕੀਤਾ ਜਾ ਸਕਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ : ਉਪ ਰਾਸ਼ਟਰਪਤੀ

ਦੇਸ਼ ਦਾ ਭਵਿੱਖ ਸਾਖ਼ਰਤਾ ਅਤੇ ਸਿੱਖਿਆ ਦੀ ਮਜ਼ਬੂਤ ਨੀਂਹ `ਤੇ ਨਿਰਭਰ, ਮੈਤ੍ਰੇਈ ਕਾਲਜ (Maitreyi College ) ਦੇ ਗੋਲਡਨ ਜੁਬਲੀ ਸਮਾਰੋਹ ਦਾ ਉਘਾਟਨ ਕੀਤਾ

ਉਪ ਰਾਸ਼ਟਰੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦਾ ਇਸਤੇਮਾਲ ਦੁਨੀਆ ਨੂੰ ਬਦਲਣ ਲਈ ਕੀਤਾ ਜਾ ਸਕਦਾ ਹੈ। ਉਪ ਰਾਸ਼ਟਰਪਤੀ ਅੱਜ ਇੱਥੇ ਦਿੱਲੀ ਯੂਨੀਵਰਸਿਟੀ ਦੇ ਮੈਤ੍ਰੇਈ ਕਾਲਜ (Maitreyi College ) ਦੇ ਗੋਲਡਨ ਜੁਬਲੀ ਸਮਾਰੋਹ ਦੇ ਉਦਘਾਟਨ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰ ਰਹੇ ਸਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਕੂਲ ਅਤੇ ਕਾਲਜ ਯੁਵਾ ਦਿਮਾਗ ਨੂੰ ਅਕਾਰ ਪ੍ਰਦਾਨ ਕਰਨ, ਚਰਿੱਤਰ ਨੂੰ ਢਾਲਣ ਅਤੇ ਸੰਸਕਾਰ ਅਧਾਰਤ ਸਿੱਖਿਆ ਦੇਣ ਵਿੱਚ ਬਦਲਾਅ ਦੀ ਭੂਮਿਕਾ ਨਿਭਾਉਂਦੇ ਹਨਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਸਾਖ਼ਰਤਾ ਅਤੇ ਸਿੱਖਿਆ ਦੀ ਮਜ਼ਬੂਤ ਨੀਂਹ `ਤੇ ਨਿਰਭਰ ਕਰਦਾ ਹੈ। ਵਿਦਿਆਰਥੀਆਂ ਨੂੰ ਮਜ਼ਬੂਤ, ਨੈਤਿਕ ਅਤੇ ਸੰਸਕਾਰ ਅਧਾਰਤ ਸਿੱਖਿਆ ਦੇਣ ਤੋਂ ਇਲਾਵਾ ਸਿੱਖਿਆ ਵਿਆਪਕ ਕਲਪਨਾ, ਬੁੱਧੀ ਨੂੰ ਤੇਜ਼ ਕਰਨ, ਵਿਸ਼ਲੇਸ਼ਣ ਸਬੰਧੀ ਹੁਨਰ ਨੂੰ ਦਿਮਾਗ ‘ਚ ਬਿਠਾਉਣ, ਸਿਰਜਣਾਤਮਿਕਤਾ ਸੁਧਾਰਨ, ਨਵੀਆਂ ਨਵੀਂਆਂ ਖੋਜਾਂ ਬਾਰੇ ਸੋਚਣ ਅਤੇ ਇੱਕ ਸਮੁੱਚਾ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਕੁੱਲ ਅਬਾਦੀ ਦੀ ਲਗਭਗ ਅੱਧੀ ਅਬਾਦੀ ਮਹਿਲਾਵਾਂ ਦੀ ਹੈ। ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਉਨ੍ਹਾਂ ਨੂੰ ਅਧਿਕਾਰ ਸੰਪੰਨ ਬਣਾਉਣਾ ਮਹੱਤਵਪੂਰਨ ਹੈ। ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ: ਅਗਰ ਤੁਸੀਂ ਇੱਕ ਆਦਮੀ ਨੂੰ ਸਿੱਖਿਅਤ ਕਰਦੇ ਹੋ ਤਾਂ ਕੇਵਲ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹੋ, ਲੇਕਿਨ ਅਗਰ ਇੱਕ ਮਹਿਲਾ ਨੂੰ ਸਿੱਖਿਅਤ ਕਰਦੇ ਹੋ ਤਾਂ ਪੂਰੇ ਪਰਿਵਾਰ ਨੂੰ ਸਿੱਖਿਅਤ ਕਰਦੇ ਹੋ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਅਨਪੜ੍ਹਤਾ, ਲਿੰਗਕ ਨਾ ਬਰਾਬਰੀ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਸ਼ਹਿਰੀ-ਗ੍ਰਾਮੀਣ ਵਿਭਾਜਨ ਜਿਹੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕੀਤੀ ਜਾਵੇ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਜਦੋਂ ਭਾਰਤੀ ਮਹਿਲਾਵਂ ਨੂੰ ਅਵਸਰ ਪ੍ਰਦਾਨ ਕੀਤੇ ਗਏ ਉਨ੍ਹਾਂ ਨੇ ਅਨੇਕ ਖੇਤਰਾਂ ‘ਚ ਰਿਕਾਰਡ ਕਾਇਮ ਕੀਤੇ ਹਨ ਅਤੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਪੁਰਖ ਸਹਿਯੋਗੀਆਂ ਨਾਲੋਂ ਘੱਟ ਨਹੀਂ ਹਨ। ਸਭ ਤੋਂ ਤਾਜ਼ਾ ਉਦਾਹਰਣ ਅਵਨੀ ਚਤੁਰਵੇਦੀ ਦਾ ਹੈ, ਜੋ ਲੜਾਕੂ ਜਹਾਜ਼ ਚਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਉਪ ਰਾਸ਼ਟਰਪਤੀ ਨੇ ਵਿਦਿਆਰਥਣਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਮਾਤਾ-ਪਿਤਾ, ਆਪਣੀ ਮਾਂ-ਬੋਲੀ, ਜਨਮ-ਭੂਮੀ, ਜੱਦੀ ਸਥਾਨ ਅਤੇ ਗੁਰੂ ਨੂੰ ਨਾ ਭੁੱਲਣ ਜੋ ਉਨ੍ਹਾਂ ਦੇ ਚਰਿੱਤਰ ਤੇ ਕਰੀਅਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਯਾਦ ਰੱਖੋ ਕਿ ਗੂਗਲ ਤੁਹਾਨੂੰ ਸੂਚਨਾ ਪ੍ਰਦਾਨ ਕਰ ਸਕਦਾ ਹੈ ਲੇਕਿਨ ਤੁਹਾਡੇ ਗੁਰੂ ਦਾ ਸਥਾਨ ਨਹੀਂ ਲੈ ਸਕਦਾ, ਜੋ ਤੁਹਾਨੂੰ ਸਿੱਖਿਆ ਪ੍ਰਦਾਨ ਕਰਦਾ ਹੈ।


(रिलीज़ आईडी: 1522022) आगंतुक पटल : 43