ਵਣਜ ਤੇ ਉਦਯੋਗ ਮੰਤਰਾਲਾ
ਟਰੇਡ ਡਵੈੱਲਪਮੈਂਟ ਅਤੇ ਪ੍ਰਮੋਸ਼ਨ ਕੌਂਸਲ ਦੀ ਤੀਸਰੀ ਮੀਟਿੰਗ 8 ਜਨਵਰੀ ਨੂੰ ਹੋਵੇਗੀ
Posted On:
05 JAN 2018 10:20AM by PIB Chandigarh
The 3rd meeting of the Council for Trade Development and Promotion to be held on 8th January
ਟਰੇਡ ਡਵੈੱਲਪਮੈਂਟ ਅਤੇ ਪ੍ਰਮੋਸ਼ਨ ਕੌਂਸਲ ਦੀ ਤੀਸਰੀ ਮੀਟਿੰਗ 8 ਜਨਵਰੀ ਨੂੰ ਹੋਵੇਗੀ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਸੋਮਵਾਰ, 8 ਜਨਵਰੀ, 2018 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਟਰੇਡ ਡਵੈੱਲਪਮੈਂਟ ਅਤੇ ਪ੍ਰਮੋਸ਼ਨ ਕੌਂਸਲ ਦੀ ਤੀਸਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਟਰੇਡ ਡਵੈੱਲਪਮੈਂਟ ਅਤੇ ਪ੍ਰਮੋਸ਼ਨ ਕੌਂਸਲ ( The Council of Trade Development And Promotion) ਦਾ ਗਠਨ 03.07.2015 ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਦੀ ਚੇਅਰਮੈਨਸ਼ਿਪ ਅਧੀਨ ਵਿਦੇਸ਼ ਵਪਾਰ ਨੀਤੀ 2015-20 ਦੇ ਪ੍ਰਬਧਾਨਾਂ ਅਨੁਸਾਰ ਕੀਤਾ ਗਿਆ ਸੀ। ਇਸ ਦਾ ਮਕਸਦ ਰਾਜਾਂ ਵਿੱਚ ਅੰਤਰ ਰਾਸ਼ਟਰੀ ਵਪਾਰ ਲਈ ਵਾਤਾਵਰਣ ਪੈਦਾ ਕਰਨ ਅਤੇ ਭਾਰਤ ਦੇ ਨਿਰਯਾਤਾਂ ਨੂੰ ਹੁਲਾਰਾ ਦੇਣ ਲਈ ਰਾਜਾਂ ਨੂੰ ਸਰਗਰਮ ਭਾਈਵਾਲ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨ ਵਲੇ ਮਾਪਦੰਡਾਂ ‘ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਨਿਰੰਤਰ ਸੰਵਾਦ ਨੂੰ ਯਕੀਨੀ ਬਣਾਉਣਾ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ, ਸਬੰਧਤ ਕੇਂਦਰੀ ਵਿਭਾਗਾਂ ਅਤੇ ਮੰਤਰਾਲਿਆਂ ਦੇ ਸਕੱਤਰ ਅਤੇ ਹੋਰ ਨਿਰਯਾਤ ਨਾਲ ਸਬੰਧਤ ਸੰਗਠਨਾਂ/ਵਪਾਰਕ ਸੰਸਥਾਵਾਂ ਦੇ ਮੁੱਖੀ ਇਸ ਕੌਂਸਲ ਦੇ ਮੈਂਬਰ ਹਨ। ਕੌਂਸਲ ਦੀ ਪਹਿਲੀ ਅਤੇ ਦੂਸਰੀ ਮੀਟਿੰਗ ਕ੍ਰਮਵਾਰ 08.01.2016 ਤੇ 05.01.2017 ਨੂੰ ਨਵੀਂ ਦਿੱਲੀ ਵਿਖੇ ਹੋਈ ਸੀ।
******
(Release ID: 1515869)
ਵਿਜ਼ੀਟਰ ਕਾਊਂਟਰ : 21