ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਸੱਦਣਾ ਇੱਫੀ ਦਾ ਉੁਪਰਾਲਾ—ਸਮ੍ਰਿਤੀ ਜ਼ੁਬਿਨ ਇਰਾਨੀ ਗੋਆ ਵਿਖੇ ਭਾਰਤ ਦੇ 48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਦੀ ਸ਼ੁਰੂਆਤ ਸੱਭਿਆਚਾਰਕ ਧੂਮਧੜੱਕਾ ਇੱਫੀ 2017 ਦਾ ਮੁੱਖਅੰਸ਼
Inviting film makers to India is the endeavour of IFFI: Smriti Zubin Irani
48th International Film Festival of India inaugurated at Goa
Cultural extravaganza highlight of IFFI 2017
ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਸੱਦਣਾ ਇੱਫੀ ਦਾ ਉੁਪਰਾਲਾ—ਸਮ੍ਰਿਤੀ ਜ਼ੁਬਿਨ ਇਰਾਨੀ
ਗੋਆ ਵਿਖੇ ਭਾਰਤ ਦੇ 48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਦੀ ਸ਼ੁਰੂਆਤ
ਸੱਭਿਆਚਾਰਕ ਧੂਮਧੜੱਕਾ ਇੱਫੀ 2017 ਦਾ ਮੁੱਖਅੰਸ਼
ਸੂਚਨਾ ਅਤੇ ਪ੍ਰਸਾਰਣ ਅਤੇ ਕਪੜਾ ਮੰਤਰੀ, ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਹੈ ਕਿ ਭਾਰਤ ਮੇਲਿਆਂ, ਸਮਾਰੋਹਾਂ, ਸਰਗਰਮ ਨੌਜਵਾਨਾਂ ਅਤੇ ਕਹਾਣੀਆਂ ਦੀ ਧਰਤੀ ਹੈ ਜਿੱਥੇ 1600 ਬੋਲੀਆਂ ਵਿੱਚ ਕਹਾਣੀਆਂ ਕਹੀਆਂ ਜਾਂਦੀਆਂ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਗੋਆ ਵਿੱਚ ਭਾਰਤ ਦੇ 48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਕਿ ਅੰਤਰਰਾਸ਼ਟਰੀ ਫਿਲਮ ਸਮਾਰੋਹ ਜ਼ਰੀਏ ਭਾਰਤ ਸਰਕਾਰ ਦਾ ਯਤਨ ਕਹਾਣੀਆਂ ਦੀ ਧਰਤੀ ਭਾਰਤ ਵਿੱਚ ਫਿਲਮਕਾਰਾਂ ਨੂੰ ਸੱਦਾ ਦੇਣਾ ਹੈ। ਇੱਫੀ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਇਹ ਸਮਾਰੋਹ ਫਿਲਮ ਪ੍ਰੇਮੀਆਂ ਨੂੰ ਭਾਰਤੀ ਫਿਲਮ ਉਦਯੋਗ ਦੇ ਵੱਡੇ ਸਿਤਾਰਿਆਂ ਨਾਲ ਮਿਲਾਉਣ ਵਿੱਚ ਸਹਾਈ ਹੋਵੇਗਾ।

ਗੋਆ ਦੇ ਮੁੱਖ ਮੰਤਰੀ, ਸ੍ਰੀ ਮਨੋਹਰ ਪਰੀਕਰ ਨੇ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੋਆ 2019 ਵਿੱਚ 50ਵੇਂ ਇੱਫੀ ਦੀ ਮੇਜ਼ਬਾਨੀ ਸ਼ਾਨਦਾਰ ਢੰਗ ਨਾਲ ਕਰੇਗਾ। ਉਨ੍ਹਾਂ ਕਿਹਾ ਕਿ ਗੋਆ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਚੰਗੀਆਂ ਫਿਲਮਾਂ ਦਾ ਸੱਭਿਆਚਾਰ ਵਿਕਸਤ ਹੋਇਆ ਹੈ ਅਤੇ ਰਾਜ ਸਰਕਾਰ ਗੋਆ ਵਿੱਚ ਫਿਲਮ ਉਦਯੋਗ ਨੂੰ ਅੱਗੇ ਵਿਕਸਤ ਕਰਨ ਦਾ ਕੰਮ ਜਾਰੀ ਰੱਖੇਗੀ।
ਇਸ ਤੋਂ ਪਹਿਲਾਂ ਉੱਘੇ ਅਭਿਨੇਤਾ ਸ਼ਾਹਰੁੱਖ ਖਾਨ ਨੇ ਫਿਲਮਕਾਰਾਂ ਅਤੇ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਫਿਲਮਾਂ ਪ੍ਰੇਮ ਲਈ ਹੁੰਦੀਆਂ ਹਨ । ਇੱਕ ਵਿਚਾਰ ਨੂੰ ਅਸਲੀਅਤ ਵਿੱਚ ਬਦਲਣ ਲਈ ਸੈਂਕੜੇ ਲੋਕ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਹਾਣੀ ਨੂੰ ਕਹਿਣ ਵਾਲੇ ਅਤੇ ਕਹਾਣੀ ਨੂੰ ਸੁਣਨ ਵਾਲੇ ਇੱਕ ਪਰਿਵਾਰ ਵਾਂਗ ਹੁੰਦੇ ਹਨ ਅਤੇ ਕਹਾਣੀਆਂ ਵਿੱਚ ਇੱਕ ਦੂਜੇ ਨੂੰ ਆਪਸ ਵਿੱਚ ਬੰਨ੍ਹਣ ਦੀ ਤਾਕਤ ਹੁੰਦੀ ਹੈ।

ਇੱਫੀ ਦੇ ਉਦਘਾਟਨ ਸਮਾਰੋਹ ਦਾ ਸੰਚਾਲਨ ਰਾਜਕੁਮਾਰ ਰਾਓ ਅਤੇ ਰਾਧਾ ਆਪਟੇ ਨੇ ਕੀਤਾ। ਇਸ ਮੌਕੇ ਉੱਤੇ ਉੱਘੀਆਂ ਫਿਲਮੀ ਹਸਤੀਆਂ ਏ ਆਰ ਰਹਿਮਾਨ, ਸ੍ਰੀਦੇਵੀ, ਨਾਨਾ ਪਾਟੇਕਰ, ਅਤੇ ਸ਼ਾਹਿਦ ਕਪੂਰ ਮੌਜੂਦ ਸਨ। ਉਦਘਾਟਨ ਸਮਾਰੋਹ ਵਿੱਚ ਭਾਰਤ ਦਾ ਢੋਲ ਪ੍ਰੋਗਰਾਮ ਹੋਇਆ। ਇਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਢੰਗਾਂ ਨਾਲ ਢੋਲ ਵਜਾਏ ਗਏ। ਵਿਜ਼ੂਅਲ ਪ੍ਰੋਗਰਾਮ ਵਿੱਚ ਭਾਰਤੀ ਸੱਭਿਆਚਾਰ ਦੀ ਵੰਨ-ਸੁਵੰਨਤਾ ਦਿਖਾਈ ਗਈ।

48ਵੇਂ ਇੱਫੀ ਵਿੱਚ ਹਾਲ ਹੀ ਦੀਆਂ ਸਰਬੋਤਮ ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਵਿੱਚ ਰਿਟਰੋਸਪੈਕਟਿਵ, ਬ੍ਰਿਕਸ ਪੁਰਸਕਾਰ ਜੇਤੂ ਫਿਲਮਾਂ, ਸ਼ਰਧਾਂਜਲੀ ਅਤੇ ਪਿਛਲੇ ਸਾਲ ਦੀਆਂ ਸਰਬੋਤਮ ਭਾਰਤੀ ਫਿਲਮਾਂ ਨੂੰ ਦਿਖਾਉਣ ਵਾਲਾ ਭਾਰਤੀ ਪੈਨੋਰਮਾ ਵਰਗ ਹੈ ਜਿਸ ਦਾ ਉਦੇਸ਼ ਨੌਜਵਾਨ ਸਿਰਜਣਕਾਰੀ ਦਿਮਾਗ ਨੂੰ ਸੰਵਾਦ ਅਤੇ ਵਿਚਾਰ ਪ੍ਰਗਟਾਵੇ ਅਤੇ ਸਿੱਖਣ ਦਾ ਮੰਚ ਪ੍ਰਦਾਨ ਕਰਨਾ ਹੈ।
ਇੱਫੀ 2017 ਵਿੱਚ 82 ਦੇਸ਼ਾਂ ਤੋਂ 195 ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਨ੍ਹਾਂ ਵਿੱਚੋਂ 10 ਵਿਸ਼ਵ ਪ੍ਰੀਮੀਅਰ, 10 ਏਸ਼ਿਆਈ ਅਤੇ ਅੰਤਰਰਾਸ਼ਟਰੀ ਪ੍ਰੀਮੀਅਰ ਅਤੇ 64 ਤੋਂ ਵੱਧ ਭਾਰਤੀ ਪ੍ਰੀਮੀਅਰ ਹੋਣਗੇ। ਇੱਫੀ 2017 ਦੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਵਰਗ ਵਿੱਚ ਗੋਲਡ ਅਤੇ ਸਿਲਵਰ ਮਯੁਰ ਪੁਰਸਕਾਰਾਂ ਲਈ 15 ਫਿਲਮਾਂ ਵਿੱਚ ਮੁਕਾਬਲੇਬਾਜ਼ੀ ਹੋਵੇਗੀ। ਅੰਤਰਰਾਸ਼ਟਰੀ ਜਿਊਰੀ ਦੀ ਅਗਵਾਈ ਪ੍ਰਸਿੱਧ ਫਿਲਮ ਨਿਰਮਾਤਾ ਮੁਜ਼ਫਰ ਅਲੀ ਕਰਨਗੇ ਅਤੇ ਹੋਰ ਜਿਊਰੀ ਮੈਂਬਰਾਂ ਵਿੱਚ ਆਸਟ੍ਰੇਲੀਆ ਤੋਂ ਮੈਕਸਿਨ ਵਿਲੀਅਮਸਨ, ਇਸਰਾਈਲ ਦੇ ਅਭਿਨੇਤਾ ਨਿਰਦੇਸ਼ਕ ਤਜ਼ਹੀ ਗ੍ਰੈਡ, ਰੂਸੀ ਸਿਨੈਮੈਟੋਗ੍ਰਾਫਰ ਵਲਾਦੀ ਸਲਾਵ ਓਪੇਲਿਐਂਟਸ, ਬ੍ਰਿਟੇਨ ਦੇ ਡਾਇਰੈਕਟਰ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਰੋਜ਼ਰ ਕ੍ਰਿਸਚੀਅਨ ਸ਼ਾਮਲ ਹਨ।
ਇੱਫੀ ਵਿੱਚ 2017 ਦੇ ਉਦਘਾਟਨ ਦੇ ਨਾਲ ਨਾਲ ਸਮਾਪਤੀ ਫਿਲਮਾਂ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਸਬੰਧਾਂ ਦੇ ਨਾਲ ਭਾਰਤ ਕੇਂਦ੍ਰਿਤ ਪ੍ਰੋਜੈਕਟਾਂ ਨੂੰ ਵੀ ਦਿਖਾਇਆ ਜਾਵੇਗਾ। ਭਾਰਤ ਵਿੱਚ ਬਣੀ ਇਰਾਨੀ ਮਾਸਟਰ ਮਾਜਿਦ ਮਜੀਦੀ ਦੀ ਪਹਿਲੀ ਫਿਲਮ 'ਬੀਔਂਡ ਦਿ ਕਲਾਊਡਜ਼' ਅਤੇ ਪਾਬਲੋਸੀਜ਼ਰ ਦੀ ਇੰਡੋਅਰਜਨਟਾਈਨਾ ਸਾਂਝੀ ਫਿਲਮ 'ਥਿੰਕਿੰਗ ਆਵ੍ ਹਿਮ'ਉਦਘਾਟਨ ਅਤੇ ਸਮਾਪਤੀ ਮੌਕਿਆਂ ਉੱਤੇ ਪ੍ਰਦਰਸ਼ਨ ਕੀਤੀਆਂ ਜਾਣਗੀਆਂ। ਇਹ ਫਿਲਮ ਗੁਰੂਦੇਵ ਰਾਵਿੰਦਰ ਨਾਥ ਟੈਗੋਰ ਦੇ ਜੀਵਨ ਦੇ ਇੱਕ ਪ੍ਰਸੰਗ ਉੱਤੇ ਅਧਾਰਤ ਹਨ।
ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲੇ ਇੱਫੀ 2017 ਵਿੱਚ ਜੇਮਜ਼ ਬਾਂਡ ਫਿਲਮਾਂ ਦਾ ਇੱਕ ਵਿਸ਼ੇਸ਼ ਤੌਰ ‘ਤੇ ਕਿਊਰੇਟਿਡ ਵਰਗ ਤਿਆਰ ਕੀਤਾ ਗਿਆ ਹੈ। ਜੇਮਜ਼ ਬਾਂਡ ਦੀਆਂ 9 ਵਿਸ਼ੇਸ਼ ਫਿਲਮਾਂ ਦੇ ਨਾਲ 1962 ਤੋਂ 2012 ਤੱਕ ਜੇਮਜ਼ ਬਾਂਡ ਦੇ ਚੱਰਿਤਰ ਨੂੰ ਨਿਭਾਉਣ ਵਾਲੇ ਅਭਿਨੇਤਾਵਾਂ ਨੂੰ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਇੱਫੀ 2017 ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵੱਲੋਂ ਕਿਊਰੇਟਿਡ ਕੈਨੇਡਾ ਬਾਰੇ ਵਿਸ਼ੇਸ਼ ਨਿਰਮਾਣ ਅਤੇ ਫੋਕਸ ਕੀਤਾ ਜਾਵੇਗਾ।
48ਵੇਂ ਇੱਫੀ ਵਿੱਚ ਸ਼ਰਧਾਂਜਲੀ ਪੇਸ਼ਕਸ਼ਾਂ ਵਿੱਚ ਸਵਰਗੀ ਅਭਿਨੇਤਾਵਾਂ ਓਮ ਪੁਰੀ, ਵਿਨੋਦ ਖੰਨਾ, ਟਾਮ ਅਲਟਰ, ਰੀਮਾ ਲਾਗੂ, ਜੈਲਲਿਤਾ, ਨਿਰਦੇਸ਼ਕ ਅਬਦੁਲ ਮਾਜਿਦ, ਕੁੰਦਨ ਸ਼ਾਹ, ਦਸਰੀ ਨਾਰਾਇਣ ਰਾਵ ਅਤੇ ਫਿਲਮ ਨਿਰਮਾਤਾ ਰਾਮਾਨੰਦ ਸੇਨਗੁਪਤਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।
ਇੱਫੀ 2017 ਵਿੱਚ ਬ੍ਰਿਕਸ ਫਿਲਮ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ ਬ੍ਰਿਕਸ ਖੇਤਰ ਦੀਆਂ 7 ਪੁਰਸਕਾਰ ਵਿਜੇਤਾ ਫਿਲਮਾਂ ਨੂੰ ਵਿਸ਼ੇਸ਼ ਰੂਪ ਕਿਊਰੇਟਿਡ ਕਰਕੇ ਦਿਖਾਇਆ ਜਾਵੇਗਾ।
48ਵੇਂ ਅੰਤਰ-ਰਾਸ਼ਟਰੀ ਫਿਲਮ ਮੇਲੇ 2017 ਵਿੱਚ ਭਾਰਤੀ ਪੈਨੋਰਮਾ ਵਿੱਚ ਫੀਚਰ ਅਤੇ ਗੈਰ - ਫੀਚਰ ਫਿਲਮ ਦੋਵੇਂ ਤਰ੍ਹਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਫਿਲਮ ਵਰਗ ਫੀੱਚਰ ਦੀ ਉਦਘਾਟਨੀ ਫਿਲਮ ਵਿਨੋਦ ਕਾਪੜੀ ਨਿਰਦੇਸ਼ਿਤ ਪੀਹੂ ਹੋਵੇਗੀ। ਭਾਰਤੀ ਪੈਨੋਰਮਾ ਦੀ ਗੈਰ-ਫੀਚਰ ਫਿਲਮ ਵਰਗ ਪੁਸ਼ਕਰ ਪੁਰਾਣ ਹੈ ਜੋ ਕਮਲ ਸਵਰੂਪ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਹ ਪੂਰੇ ਦੇਸ਼ ਦੇ ਨਵੇਂ ਭਾਰਤੀ ਸਿਨੇਮਾ ਨੂੰ ਪ੍ਰਦਰਸ਼ਿਤ ਕਰੇਗਾ।
(Release ID: 1510349)
ਵਿਜ਼ੀਟਰ ਕਾਊਂਟਰ : 19