ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 'ਪ੍ਰੇਰਣਾਮਈ' ਭਾਰਤ ਦੀ ਨੁਮਾਇੰਦਗੀ ਕਰਦੇ ਹਨ : ਡਾ. ਜਿਤੇਂਦਰ ਸਿੰਘ

Posted On: 21 MAR 2017 6:13PM by PIB Chandigarh

  

PM Shri Narendra Modi represents 'aspirational' India: Dr Jitendra Singh

 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 'ਪ੍ਰੇਰਣਾਮਈ' ਭਾਰਤ ਦੀ ਨੁਮਾਇੰਦਗੀ ਕਰਦੇ ਹਨ :

ਡਾ. ਜਿਤੇਂਦਰ ਸਿੰਘ

 

ਕੇਂਦਰੀ ਉੱਤਰ- ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਡੀ ਓ ਐੱਨ ਈ ਆਰ), (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨ ਸ਼ਿਕਾਇਤ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 'ਪ੍ਰੇਰਣਾਮਈ' (Aspirational)ਭਾਰਤ ਦੀ ਨੁਮਾਇੰਦਗੀ ਕਰਦੇ ਹਨ ਅਤੇ ਦੇਸ਼ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਵਿੱਚ ਬਹੁਤ ਜ਼ਿਆਦਾ ਭਰੋਸਾ ਪ੍ਰਗਟਾਇਆ ਹੈ ਕਿਉਂਕਿ ਨੌਜਵਾਨ ਉਨ੍ਹਾਂ  'ਨਵੇਂ ਭਾਰਤ' ਦੀਆਂ ਆਪਣੀਆਂ ਆਸਾਂ ਦੀ ਪੂਰਤੀ ਵੇਖਦੇ ਹਨ।

 

'ਟੀ 1 ਪ੍ਰਾਈਮਾ ਟਰੱਕ ਰੇਸਿੰਗ ਚੈਂਪੀਅਨਸ਼ਿਪ' ਨੂੰ ਬੀਤੇ ਦਿਨ ਗ੍ਰੇਟਰ ਨੋਇਡਾ ਵਿਖੇ ਹਰੀ ਝੰਡੀ ਵਿਖਾਉਣ ਤੋਂ ਬਾਅਦ ਬੋਲਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਰਤ ਦਾ ਮਾਣ ਅਤੇ ਪ੍ਰੇਰਣਾਮਈ ਕਦਰਾਂ ਕੀਮਤਾਂ ਦੀ ਕਾਇਮੀ ਹੀ ਭਾਰਤ 2017 ਵਿੱਚ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਨਾ ਸਿਰਫ਼ ਸਾਹਸਿਕ ਖੇਡਾਂ ਦਾ ਮੌਕਾ ਦਿੰਦਾ ਹੈ ਸਗੋਂ ਕਿਸੇ ਵਿਅਕਤੀ ਦੀ ਸਮਰੱਥਾ ਉਸ ਦੀ ਅੰਦਰੂਨੀ ਕਾਬਲੀਅਤ ਨੂੰ ਵਿਖਾਉਣ ਦਾ ਇੱਕ ਪਲੇਟਫਾਰਮ ਵੀ ਹੁੰਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਭਾਰਤ ਦੀ 65% ਤੋਂ ਵੀ ਜ਼ਿਆਦਾ ਅਬਾਦੀ 40 ਸਾਲ ਤੋਂ ਵੀ ਘੱਟ ਉਮਰ ਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੌਜਵਾਨਾਂ ਦੀਆਂ ਉਮੀਦਾਂ ਪੂਰੀਆਂ ਕਰਨ, ਇੱਜ਼ਤ ਵਾਲੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਉਨ੍ਹਾਂ ਦਾ ਭਲਾ ਸੋਚਣ ਲਈ ਗੰਭੀਰ ਤੌਰ ਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮਕਾਲੀ ਵਿਸ਼ਵਵਿਆਪੀ ਦੁਨੀਆ ਵਿੱਚ, ਜਿੱਥੇ ਕਿ ਨੌਜਵਾਨ ਇੱਕ ਦੂਸਰੇ ਦੇ ਸੰਪਰਕ ਵਿੱਚ ਹਨ, ਕੇਂਦਰ ਸਰਕਾਰ ਬਾਕੀ ਦੁਨੀਆ ਲਈ ਭਾਰਤੀ ਨੌਜਵਾਨਾਂ ਨੂੰ ਸਮਰੱਥਾ ਅਤੇ ਵਿਵਸਾਇਕਤਾ ਦੇ ਸੋਮੇ ਬਣਾਉਣ ਦੀ ਕੋਸ਼ਿਸ਼ ਕਰੇਗੀ।

 

KSD/NK/PK/KM

 


(Release ID: 1485230) ਵਿਜ਼ੀਟਰ ਕਾਊਂਟਰ : 16