ਮੰਤਰੀ ਮੰਡਲ ਕਮੇਟੀ ਵਿਚਾਰ-ਵਟਾਂਦਰਾ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਰਵਾਂਡਾ ਵਿਚਕਾਰ ਹਵਾਈ ਸੇਵਾਵਾਂ ਸਮਝੌਤੇ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ

Posted On: 16 FEB 2017 4:55PM by PIB Chandigarh

 Cabinet approves signing of Air Services Agreement between India and Rwanda

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਰਵਾਂਡਾ ਵਿਚਕਾਰ ਹਵਾਈ ਸੇਵਾਵਾਂ ਸਮਝੌਤੇ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਰਵਾਂਡਾ ਵਿਚਕਾਰ ਹਵਾਈ ਸੇਵਾਵਾਂ ਸਮਝੌਤੇ 'ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

ਸਮਝੌਤੇ ਵਿੱਚ ਨਾਗਰਿਕ ਹਵਾਬਾਜ਼ੀ ਦੇ ਖੇਤਰ ਵਿੱਚ ਭਾਰਤ ਅਤੇ ਰਵਾਂਡਾ ਦਰਮਿਆਨ ਵਿਕਾਸ ਦੇ ਮੱਦੇਨਜ਼ਰ ਜ਼ਿਆਦਾ ਵਪਾਰ, ਨਿਵੇਸ਼, ਸੈਰ ਸਪਾਟਾ ਅਤੇ ਸੱਭਿਆਚਾਰ ਆਦਾਨ - ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਹੈ। ਇਹ ਦੋਨੋਂ ਪੱਖਾਂ ਨੂੰ ਜ਼ਿਆਦਾ ਸੁਰੱਖਿਆ ਯਕੀਨੀ ਬਣਾ ਕੇ ਵਾਹਕ ਲਈ ਵਪਾਰਕ ਮੌਕੇ ਮੁਹੱਈਆ ਕਰਵਾ ਕੇ ਸੁਧਾਰ ਅਤੇ ਸਹਿਜ ਸੰਪਰਕ ਮੁਹੱਈਆ ਕਰਾਉਣ ਦੇ ਸਮਰੱਥ ਹੋਵੇਗਾ।

*****

 

 


(Release ID: 1482868) ਵਿਜ਼ੀਟਰ ਕਾਊਂਟਰ : 16